Uncategorized
1 min read
0

news

June 30, 2026
0
news

ਅੱਜ ਮਿਤੀ 30-6-26 ਨੂੰ ਮਿਲਕ
ਅਤੇ ਮਿਲਕ ਪਲਾਂਟ ਵਰਕਰ ਯੂਨੀਅਨ ਮੋਹਾਲੀ ਵੱਲੋਂ ਵਰਕਰਾਂ ਵਰਕਰ ਯੂਨੀਅਨ ਦੀ ਚੋਣ ਕੀਤੀ ਗਈ ਜਿਸ ਵਿੱਚ ਸਾਰੇ ਵਰਕਰਾਂ ਵੱਲੋਂ ਸਹਿਮਤੀ ਨਾਲ ਨਰੇਸ਼ ਕੁਮਾਰ ਪ੍ਰਧਾਨ, ਕਰਨਦੀਪ ਸਿੰਘ ਸਕੱਤਰ ਤੇ ਅਨਿਲ ਕੁਮਾਰ ਖਚਾਨਚੀ ਚੁਣਿਆ ਗਿਆ । ਇਸਤੋਂ ਇਲਾਵਾ ਰਾਹੁਲ ਹੰਸ ਮੀਤ ਪ੍ਰਧਾਨ ਦਲਵੀਰ ਸਿੰਘ ਪ੍ਰੈਸ ਸਕੱਤਰ ਤੇ ਅਮਰੀਕ ਕੋਰ ਲੀਗਲ ਸਲਾਹਕਾਰ ਦਾ ਕੰਮ ਸੰਭਾਲਣਗੇ । ਯੂਨੀਅਨ ਵੱਲੋਂ ਸਾਰੇ ਵਰਕਰਾਂ ਦਾ ਧੰਨਵਾਦ ਕੀਤਾ ਗਿਆ ਤੇ ਉਹਨਾਂ ਨੂੰ ਭਰੋਸਾ ਦਿਲਾਇਆ ਗਿਆ ਕਿ ਉਹ ਕਰਮਚਾਰੀਆਂ ਦੇ ਹੱਕਾਂ ਦੀ ਰੱਖਿਆ, ਭਲਾਈ, ਸੁਰੱਖਿਅਤ ਕਾਰਜ-ਵਾਤਾਵਰਣ ਅਤੇ ਉਦਯੋਗਿਕ ਸਾਂਝ ਨੂੰ ਮਜ਼ਬੂਤ ਬਣਾਉਣ ਲਈ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਕੰਮ ਕਰੇਗੀ। ਯੂਨੀਅਨ ਨੇ ਇਹ ਵੀ ਭਰੋਸਾ ਦਿੱਤਾ ਕਿ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਮੈਨੇਜਮੈਂਟ ਨਾਲ ਆਪਸੀ ਸਹਿਯੋਗ ਅਤੇ ਗੱਲਬਾਤ ਰਾਹੀਂ ਹੱਲ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।

ਨਵੀਂ ਚੁਣੀ ਗਈ ਟੀਮ ਨੇ ਸਮੂਹ ਕਰਮਚਾਰੀਆਂ ਨੂੰ ਇਕਜੁੱਟ ਰਹਿਣ ਅਤੇ ਵੇਰਕਾ ਮਿਲਕ ਪਲਾਂਟ ਦੀ ਤਰੱਕੀ ਅਤੇ ਸਹਿਕਾਰੀ ਅੰਦੋਲਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਮਿਲਜੁਲ ਕੇ ਕੰਮ ਕਰਨ ਦੀ ਅਪੀਲ ਕੀਤੀ।

Leave a Reply

Your email address will not be published. Required fields are marked *

Related Posts